Breaking News
Jamshedpur : ਸਿੱਖਾਂ ਨੂੰ ਸਿੱਖ ਰਹਿਣ ਦਿਓ, ਸਿੱਖੀ ਨੂੰ ਸਿਆਸੀ ਵਰਤੋਂ ਦਾ ਸਾਧਨ ਨਾ ਬਣਾਓ : ਭਗਵਾਨ ਸਿੰਘ, ਦੇਖੋ – Video Jamshedpur : छठ के आयोजनों में शामिल हुए सरयू राय, फल बिक्री केंद्र का उद्घाटन, छठव्रतियों के बीच पूजन एवं प्रसाद सामग्री वितरित Jamshedpur : जलियांवाला बाग एक्सप्रेस के दोबारा परिचालन की घोषणा से सिख समाज में खुशी, सीजीपीसी ने रेल मंत्री और सांसदों का जताया आभार Jamshedpur : 1984 के पाप में कांग्रेस, बीजेपी आरएसएस बराबर के भागीदार : कुलबिंदर सिंह Jamshedpur : अमर कुमार तिवारी की पहल पर जुगसलाई ओवरब्रिज की बंद स्ट्रीट लाइटें हुईं चालू, देखें – Video Tata Steel : टाटा वर्कर्स यूनियन की बैठक में ग्रेड रिवीजन पर मिली-जुली प्रतिक्रिया, कहीं अध्यक्ष की प्रशंसा तो कहीं नुकसान को लेकर उठे सवाल
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

San Francisco : ਦਿਲਜੀਤ ਦੁਸਾਂਝ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਇਆ ਨੱਚਣ ਟੱਪਣ ਦਾ ਸ਼ੋਅ, ਖਾਲਿਸਤਾਨੀ ਝੰਡਿਆਂ ਨਾਲ ਸਿੰਘਾਂ ਦਾ ਸਟੇਜ ‘ਤੇ ਵਿਰੋਧ

SHARE:

 ਜੱਥੇਦਾਰ ਅਕਾਲ ਤਖਤ ਦਲਜੀਤ ਦੁਸਾਂਝ ਵਿਰੁੱਧ ਕਰਣ ਸਖ਼ਤ ਕਾਰਵਾਈ : ਭਾਈ ਸਾਬੀ 

ਮਨਪ੍ਰੀਤ ਸਿੰਘ ਖਾਲਸਾ.

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਸੈਨ ਫ੍ਰਾਂਸਿਸਕੋ ਵਿੱਚ ਹੋਇਆ ਸ਼ੋਅ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਿਆ ਜਦੋਂ ਖਾਲਿਸਤਾਨ ਰੈਫਰੈਂਡਮ ਨਾਲ ਜੁੜੇ ਕੁਝ ਕਾਰਕੁਨ ਸਟੇਜ ‘ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਖਾਲਿਸਤਾਨੀ ਝੰਡੇ ਲਹਿਰਾਏ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। ਕਾਰਕੁਨਾਂ ਨੇ 18 ਜੂਨ ਨੂੰ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਤੀਜੀ ਬਰਸੀ ਨਾਲ ਸੰਬੰਧਿਤ ਦਿਨ ਸੀ, ਸ਼ੋਅ ਕਰਵਾਏ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ।

Gambhir Car Associate Motion Ads

ਇਸ ਦੌਰਾਨ ਪੰਥਕ ਹਲਕਿਆਂ ਵੱਲੋਂ ਵੀ ਇਸ ਪ੍ਰੋਗਰਾਮ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਸਿੱਖ ਰਵਾਇਤਾਂ ਅਤੇ ਸ਼ਹੀਦੀ ਦਿਹਾੜਿਆਂ ਦੀ ਮਰਿਆਦਾ ਦੇ ਉਲਟ ਦੱਸਿਆ ਗਿਆ। ਇਸ ਮੌਕੇ ਐਸਐਫਜੇ ਦੇ ਭਾਈ ਸਰਬਜੀਤ ਸਿੰਘ ਸਾਬੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਵਰਗੇ ਪਵਿੱਤਰ ਦਿਨਾਂ ‘ਤੇ ਨੱਚਣ-ਟੱਪਣ ਅਤੇ ਮਨੋਰੰਜਨ ਦੇ ਪ੍ਰੋਗਰਾਮ ਕਰਵਾਉਣਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਾਨੂੰ ਸ਼ਹੀਦਾਂ ਦੀ ਯਾਦ ਵਿੱਚ ਸਿਮਰਨ, ਅਰਦਾਸ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਹੈ, ਨਾ ਕਿ ਮਨੋਰੰਜਨਕ ਸਮਾਗਮਾਂ ਦੀ।

ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਇਤਿਹਾਸ, ਗੁਰੂ ਸਾਹਿਬਾਨਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਪੰਥਕ ਵਿਰਸੇ ਤੋਂ ਦੂਰ ਕਰਨ ਦਾ ਕਾਰਨ ਬਣ ਸਕਦੇ ਹਨ। ਭਾਈ ਸਾਬੀ ਨੇ ਇਹ ਵੀ ਦੋਸ਼ ਲਾਇਆ ਕਿ ਦਿਲਜੀਤ ਦੁਸਾਂਝ ਵੱਲੋਂ ਅਮਿਤਾਭ ਬੱਚਨ ਪ੍ਰਤੀ ਜਨਤਕ ਤੌਰ ‘ਤੇ ਪ੍ਰਗਟ ਕੀਤੇ ਗਏ ਸਤਿਕਾਰ ਕਾਰਨ ਵੀ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਨਾਲ ਜੋੜੇ ਜਾਂਦੇ “ਖੂਨ ਦਾ ਬਦਲਾ ਖੂਨ” ਵਾਲੇ ਨਾਅਰੇ ਜੋ ਕਿ ਅਮਿਤਾਭ ਬੱਚਨ ਵਲੋਂ ਲਗਾਏ ਗਏ ਕਿਹਾ ਜਾਂਦਾ ਹੈ, ਦੇ ਮਾਮਲੇ ਨੂੰ ਲੈ ਕੇ ਵੀ ਸਿੱਖ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਇਤਰਾਜ਼ ਪ੍ਰਗਟ ਕੀਤੇ ਜਾਂਦੇ ਰਹੇ ਹਨ। ਭਾਈ ਸਾਬੀ ਨੇ ਕਿਹਾ ਕਿ ਦਿਲਜੀਤ ਦੁਸਾਂਝ ਨੂੰ ਇਸ ਮਾਮਲੇ ਸਬੰਧੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦਿਲਜੀਤ ਦੁਸਾਂਝ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਦਿਲਜੀਤ ਦੁਸਾਂਝ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਗੁਰੇਜ਼ ਕਰਨ। ਅੰਤ ਵਿਚ ਦੁਸਾਂਝ ਨੂੰ ਚੇਤਾਵਨੀ ਦੇਂਦਿਆ ਕਿਹਾ ਜਦੋ ਤਕ ਓਹ ਪੰਥ ਕੋਲੋਂ ਮੁਆਫੀ ਨਹੀਂ ਮੰਗਣਗੇ ਓਨ੍ਹਾ ਦੇ ਹਰ ਪ੍ਰੋਗਰਾਮ ਵਿਚ ਵਿਰੋਧ ਹੁੰਦਾ ਰਹੇਗਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर