ਫਾਈਵ ਆਈ ਮੁਲਕ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖਾਂ ਨੂੰ ਮਾਰਨ ਵਿਰੁੱਧ ਇਕ ਫੈਸਲਾਕੁੰਨ ਨੀਤੀ ਅਧੀਨ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕਰ ਰਹੇ ਹਨ ਅਡੋਲ ਅਮਲ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਖ਼ਾਲਸਾ ਪੰਥ ਦੇ 1984 ਵਿਚ ਮਿੱਥੇ ਗਏ ਕੌਮੀ ਨਿਸ਼ਾਨੇ ਆਜਾਦ ਬਾਦਸਾਹੀ ਸਿੱਖ ਰਾਜ (ਖ਼ਾਲਿਸਤਾਨ) ਲਈ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਸੇਧ ਵਿਚ ਆਪਣੇ ਮਿਸਨ ਪ੍ਰਾਪਤੀ ਲਈ ਬੀਤੇ 40 ਸਾਲਾਂ ਤੋ ਅਡੋਲ ਜੱਦੋ-ਜਹਿਦ ਕਰਦਾ ਆ ਰਿਹਾ ਹੈ, ਉਥੇ ਜੋ ਡੀਪ ਸਟੇਟ ਹਿੰਦੂਤਵ ਹੁਕਮਰਾਨਾਂ ਵੱਲੋ ਸਾਡੀ ਆਜਾਦੀ ਦੇ ਸੰਘਰਸ ਵਿਚ ਯੋਗਦਾਨ ਪਾਉਣ ਵਾਲੀ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਨੌਜਵਾਨੀ ਸੁਹਿਰਦਤਾ ਭਰੇ ਤੇ ਦੂਰਅੰਦੇਸੀ ਅਧੀਨ ਕੰਮ ਕਰ ਰਹੀ ਹੈ, ਉਸਨੂੰ ਹੁਕਮਰਾਨਾਂ ਵੱਲੋ ਨਿਸ਼ਾਨਾਂ ਬਣਾਕੇ ਸਾਜਸੀ ਢੰਗਾਂ ਨਾਲ ਕਤਲ ਕਰਨ ਦੇ ਜੋ ਅਮਲ ਹੋ ਰਹੇ ਹਨ, ਉਨ੍ਹਾਂ ਕਾਤਲ ਹੁਕਮਰਾਨਾਂ ਅਤੇ ਪੁਲਿਸ ਅਫਸਰਸਾਹੀ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ, ਕੌਮਾਂਤਰੀ ਅਦਾਲਤਾਂ ਦੇ ਕਟਹਿਰੇ ਵਿਚ ਖੜਾ ਕਰਕੇ ਸਜ਼ਾ ਦਿਵਾਉਣ ਲਈ ਵੀ ਆਪਣੀਆ ਜਿੰਮੇਵਾਰੀਆ ਪੂਰਨ ਕਰਦੇ ਆ ਰਹੇ ਹਾਂ।
ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਦੀਆਂ ਏਜੰਸੀਆ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਇਹ ਅਫਵਾਹਾ ਫੈਲਾਕੇ ਕਿ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀਆਂ ਤੇ ਸਾਜਿਸਕਾਰਾਂ ਵਿਚੋ ਕੈਨੇਡਾ ਵਿਖੇ 4 ਕਾਤਲਾਂ ਦੀ ਜ਼ਮਾਨਤ ਹੋ ਗਈ ਹੈ, ਕੇਵਲ ਗੁੰਮਰਾਹਕੁੰਨ ਪ੍ਰਚਾਰ ਹੀ ਨਹੀ ਕਰ ਰਹੀ ਬਲਕਿ ਖਾਲਸਾ ਪੰਥ ਦੀ ਆਜਾਦੀ ਦੇ ਮਿਸਨ ਵਿਚ ਮੋਹਰਲੀਆ ਕਤਾਰਾਂ ਵਿਚ ਹੋ ਕੇ ਭੂਮਿਕਾ ਨਿਭਾਉਣ ਵਾਲੀ ਸਿੱਖ ਨੌਜਵਾਨੀ ਤੇ ਸਿੱਖਾਂ ਦੇ ਹੌਸਲੇ ਪਸਤ ਕਰਨ ਲਈ ਅਜਿਹਾ ਝੂਠਾ ਪ੍ਰਚਾਰ ਕਰਨ ਵਿਚ ਮਸਰੂਫ ਹੋ ਚੁੱਕੀ ਹੈ। ਜੋ ਕਿ ਬੀਤੇ ਦਿਨੀਂ ਅਖਬਾਰਾਂ ਵਿਚ ਇਸ ਵਿਸੇ ਤੇ ਜਮਾਨਤਾਂ ਹੋਣ ਦੀ ਖਬਰ ਬਿਲਕੁਲ ਝੂਠੀ ਤੇ ਨਿਰਆਧਾਰ ਹੈ। ਦੂਸਰਾ ਫਾਈਵ ਆਈ ਮੁਲਕ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਨਿਊਜੀਲੈਡ ਆਦਿ ਮੁਲਕ ਹਿੰਦੂਤਵ ਹੁਕਮਰਾਨਾਂ ਵੱਲੋ ਉਨ੍ਹਾਂ ਮੁਲਕਾਂ ਵਿਚ ਜਾ ਕੇ ਸਿੱਖਾਂ ਨੂੰ ਮਾਰਨ ਵਿਰੁੱਧ ਇਕ ਫੈਸਲਾਕੁੰਨ ਨੀਤੀ ਅਧੀਨ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅਡੋਲ ਅਮਲ ਕਰ ਰਹੇ ਹਨ।
![](https://fatehlive.com/wp-content/uploads/2024/03/Motion_Ads-1.jpg)
ਇਹ ਕਦੀ ਵੀ ਨਹੀ ਹੋ ਸਕਦਾ ਕਿ ਉਹ ਜਮਹੂਰੀਅਤ ਪਸੰਦ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਵਾਲੇ ਮੁਲਕ ਅਜਿਹੇ ਕਾਤਲ ਭਾਵੇ ਉਹ ਕਿੰਨੇ ਵੀ ਉਚੇ ਤੋ ਉੱਚੇ ਅਹੁਦੇ ਤੇ ਬੈਠੇ ਹੋਣ ਉਨ੍ਹਾਂ ਨੂੰ ਸਜਾਵਾਂ ਦਿਵਾਉਣ ਵਿਚ ਇਹ ਮੁਲਕ ਕਤਈ ਕਿਸੇ ਤਰ੍ਹਾਂ ਦੀ ਨਾ ਤਾਂ ਢਿੱਲ ਕਰਨਗੇ ਅਤੇ ਨਾ ਹੀ ਕਾਤਲਾਂ ਨੂੰ ਚੋਰ ਦਰਵਾਜਿਓ ਇਸ ਦੋਸ ਤੋ ਬਰੀ ਹੋਣ ਵਿਚ ਕਾਮਯਾਬ ਹੋਣ ਦੇਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖਬਾਰਾਂ ਵਿਚ ਸ. ਹਰਦੀਪ ਸਿੰਘ ਨਿੱਝਰ ਦੇ ਹਿੰਦੂਤਵ ਹੁਕਮਰਾਨਾਂ ਦੇ ਆਦੇਸ਼ਾਂ ਤੇ ਕਤਲ ਕਰਨ ਵਾਲੇ ਕਾਤਲ ਦੋਸ਼ੀਆਂ ਨੂੰ ਕੈਨੇਡਾ ਵਿਚ ਜਮਾਤਾਂ ਮਿਲਣ ਦੀਆਂ ਪ੍ਰਕਾਸਿਤ ਹੋਈਆ ਖਬਰਾਂ ਨੂੰ ਗੁੰਮਰਾਹਕੁੰਨ ਤੇ ਝੂਠੀਆ ਕਰਾਰ ਦਿੰਦੇ ਹੋਏ ਅਤੇ ਖਾਲਸਾ ਪੰਥ ਨੂੰ ਆਪਣੀ ਇਨਸਾਫ ਪ੍ਰਾਪਤੀ ਅਤੇ ਆਪਣੇ ਕੌਮੀ ਮਿਸਨ ਦੀ ਮੰਜਿਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਅਸੀ ਆਪਣੀ ਖਾਲਿਸਤਾਨ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਲੜਾਈ ਲੜ ਰਹੇ ਹਾਂ ਤਾਂ ਹਿੰਦੂਤਵ ਹੁਕਮਰਾਨ ਤੇ ਉਨ੍ਹਾਂ ਦੀਆਂ ਏਜੰਸੀਆਂ ਆਪਣੀਆ ਮੰਦਭਾਵਨਾ ਭਰੀ ਸੋਚ ਅਤੇ ਨੀਤੀ ਅਧੀਨ ਅਜਿਹੀਆ ਅਫਵਾਹਾਂ ਵੀ ਉਡਾਉਣਗੀਆ ਅਤੇ ਸਿੱਖ ਕੌਮ ਵਿਚ ਕਿਸੇ ਗੰਭੀਰ ਮੁੱਦੇ ਤੇ ਸਾਜਸੀ ਢੰਗਾਂ ਰਾਹੀ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਵੀ ਅਮਲ ਕਰਨਗੀਆ।
ਲੇਕਿਨ ਇਸ ਔਖੀ ਘੜੀ ਵਿਚ ਖਾਲਸਾ ਪੰਥ ਨਾਲ ਸੰਬੰਧਤ ਆਗੂਆਂ, ਪੰਥਦਰਦੀਆਂ ਤੇ ਨੌਜਵਾਨਾਂ ਨੂੰ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋ ਨਿਰਲੇਪ ਰਹਿੰਦੇ ਹੋਏ ਸੂਝਵਾਨਤਾ ਦੇ ਦੂਰਅੰਦੇਸੀ ਨਾਲ ਆਪਣੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਖੇਤਰ ਵਿਚ ਸਹਿਯੋਗ ਦੇਣਾ ਪਰਮ-ਧਰਮ ਫਰਜ ਬਣ ਜਾਂਦਾ ਹੈ ਤਾਂ ਕਿ ਅਸੀ ਹਰ ਖੇਤਰ ਵਿਚ ਸੁਚੇਤ ਰਹਿੰਦੇ ਹੋਏ ਜਿਥੇ ਆਪਣੀ ਨੌਜਵਾਨੀ ਦੇ ਨੁਕਸਾਨ ਦਾ ਬਚਾਅ ਕਰ ਸਕੀਏ, ਉਥੇ ਆਪਣੇ ਮਿਸਨ ਵੱਲ ਵੀ ਮਜਬੂਤੀ ਨਾਲ ਵੱਧ ਸਕੀਏ।