Uk Sikh : 1984 ਸਿੱਖ ਕਤਲੇਆਮ ਦੀ ਯਾਦ ਵਿੱਚ ਯੂਕੇ ਵਿਖ਼ੇ ਰੈੱਡਬ੍ਰਿਜ ਕੌਂਸਲ ਅਤੇ ਵਿਜ਼ਨ ਰੈੱਡਬ੍ਰਿਜ ਕਲਚਰ ਐਂਡ ਲੀਜ਼ਰ ਵਲੋਂ ਰੁੱਖ ਅਤੇ ਤਖ਼ਤੀ ਲਗਾਈ ਗਈ

SHARE:

ਯੂਕੇ ਦੀ ਲੇਬਰ ਸਰਕਾਰ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਣ ਦਾ ਕੀਤਾ ਵਾਅਦਾ ਪੂਰਾ ਕਰੇ: ਦਬਿੰਦਰਜੀਤ ਸਿੰਘ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਯੂਕੇ ਪਾਰਲੀਮੈਂਟ ਮੈਂਬਰ ਸਰਦਾਰ ਜਸ ਅਠਵਾਲ, ਕੌਂਸਲ ਲੀਡਰ ਕਾਮ ਰਾਏ, ਸੀ.ਐਲ.ਆਰ. ਸੰਨੀ ਬਰਾੜ, ਸੀ.ਐਲ.ਆਰ. ਨਵ ਕੌਰ ਜੌਹਲ ਆਦਿ ਨੇ ਅੱਜ ਵੈਲੇਨਟਾਈਨ ਪਾਰਕ, ​​ਇਲਫੋਰਡ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਮਾਰੇ ਗਏ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਦੀ ਯਾਦ ਵਿਚ ਯਾਦਗਾਰੀ ਤਖ਼ਤੀ ਲਗਾ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ।

ਇਕੱਠੇ ਹੋਏ ਲੋਕਾਂ ਵਲੋਂ ਜਾਂਚਕਰਤਾਵਾਂ, ਅਦਾਲਤਾਂ ਅਤੇ ਭਾਰਤ ਦੇ ਪ੍ਰਮੁੱਖ ਸਿਆਸਤਦਾਨਾਂ ਨੂੰ ਦੱਸਿਆ ਗਿਆ ਕਿ ਨਵੰਬਰ 1984 ਨੂੰ ਨਸਲਕੁਸ਼ੀ ਵਜੋਂ ਅਸੀ ਮਾਨਤਾ ਦਿੰਦੇ ਹਾਂ ਕਿਉਕਿ ਦਿੱਲੀ ਹਾਈ ਕੋਰਟ ਦੇ ਫੈਸਲੇ ਨੇ ਸਿੱਖਾਂ ਦਾ ਕਤਲੇਆਮ ‘ਮਨੁੱਖਤਾ ਵਿਰੁੱਧ ਅਪਰਾਧ’ ਦੱਸਿਆ। ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਸਬੂਤਾਂ ਵਿੱਚ ਨਾਜ਼ੀਆਂ ਦੁਆਰਾ ਯਹੂਦੀਆਂ ਦੀ ਨਸਲਕੁਸ਼ੀ ਦੀ ਗੱਲ ਕਰਦਿਆਂ ਉਸਨੂੰ ਨਸਲਕੁਸ਼ੀ ਕਰਾਰ ਦਿੱਤਾ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 1984 ਦੇ ਸਿੱਖ ਕਤਲੇਆਮ ਦੀ ਬਰਾਬਰੀ ਕੀਤੀ। ਭਾਰਤ ਦੇ ਪੀ ਐਮ ਨਰਿੰਦਰ ਮੋਦੀ ਨੇ ਕਿਹਾ ਕਿ 1984 ਵਿੱਚ ਸਿੱਖਾਂ ਦਾ ਕਤਲੇਆਮ ਇੱਕ ‘ਵੱਡੀ, ਭਿਆਨਕ ਨਸਲਕੁਸ਼ੀ’ ਸੀ ਅਤੇ 1984 ਦਾ ਕਤਲੇਆਮ ਇੱਕ ‘ਦਾਗ’ ਹੈ, ਜੋ ਕਿ 50 ਪੀੜ੍ਹੀਆਂ ਨਿਕਲਣ ਦੇ ਬਾਅਦ ਵੀ ਨਹੀਂ ਭੁਲਾਇਆ ਜਾ ਸਕੇਗਾ।

Gambhir Car Associate Motion Ads Motion Ads

ਸਿੱਖ ਫੈਡਰੇਸ਼ਨ ਯੂਕੇ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਮੁੱਖ ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਲੇਬਰ ਸਰਕਾਰ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਜਦੋ ਅਸੀ ਸਰਕਾਰ ਬਣਾਵਾਂਗੇ ਤਦ ਅਸੀ ਪਹਿਲ ਦੇ ਤੌਰ ਤੇ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਣ ਤੋਂ ਪਿੱਛੇ ਨਹੀਂ ਹਟਾਂਗੇ। ਹੁਣ ਯੂਕੇ ਅੰਦਰ ਉਨ੍ਹਾਂ ਦੀ ਸਰਕਾਰ ਬਣ ਚੁਕੀ ਹੈ ਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਓਹ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਕੇ ਸਿੱਖਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਣ।

अभी-अभी

Horoscope

Weather

और पढ़ें