Breaking News
Jamshedpur : महाराजा अग्रसेन जयंती समारोह को लेकर मारवाड़ी सम्मेलन जुगसलाई शाखा की बैठक, 11 अक्टूबर को होगा भव्य आयोजन Jamshedpur : 24 घंटे के अंदर ट्रांसफार्मर की हुई साफ-सफाई, लोगों ने जताया आभार Tatanagar Station : जालियांवाला बाग ट्रेन को रद्द करने के आदेश से सिख हुए उग्र, सीजीपीसी में आपात बैठक कर रेलवे को चेताया, देखें – Video Jamshedpur : जादूगोड़ा में पूर्व जिलाध्यक्ष अशोक विश्वकर्मा के पिता स्वर्गीय जोगेश्वर प्रसाद के ब्रह्मभोज में शामिल हुए अमरप्रीत सिंह काले Kirtan Samagam : ਇੰਦਿਰਾਪੁਰਮ ਵਿਖੇ ਵਿਸ਼ਾਲ ਕੀਰਤਨ ਸਮਾਗਮ, ਗੁਰਬਾਣੀ ਕੀਰਤਨ ਨਾਲ ਨਿਹਾਲ ਹੋਈ ਸੰਗਤ Jamshedpur : जुगसलाई राणी सती मंदिर में 30 साल पुरानी भजन-कीर्तन परंपरा पर लगा ताला, बाहर चबूतरे पर गूंजे भजन, देखें – Video
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Akhand Kirtani Jattha : ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ: ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ)

SHARE:

ਅਖੰਡ ਕੀਰਤਨੀ ਜੱਥੇ ਨੇ ਐਸਜੀਪੀਸੀ ਪ੍ਰਧਾਨ ਨੂੰ ਪੱਤਰ ਲਿਖ ਸਖ਼ਤ ਕਾਰਵਾਈ ਦੀ ਕੀਤੀ ਮੰਗ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ) 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜੱਥਾ (ਰਜਿ) ਨੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸਿੱਖਾਂ ਦੇ ਅਕਸ ਨੂੰ ਵਿਗਾੜਦੀਆਂ ਫ਼ਿਲਮਾਂ, ਗੁਰੂ ਸਾਹਿਬਾਨ ਦੀਆਂ ਐਨੀਮੇਸ਼ਨ ਫ਼ਿਲਮਾਂ ਉਪਰ ਤੁਰੰਤ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਕਰਣ ਲਈ ਪੱਤਰ ਲਿਖਿਆ ਹੈ। ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਭਾਈ ਆਰਪੀ ਸਿੰਘ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬੀਤੇ ਕੁਝ ਸਮੇਂ ਤੋਂ ਸਿੱਖ ਪੰਥ ਦਾ ਅਕਸ ਵਿਗਾੜ ਰਹੀਆਂ ਫ਼ਿਲਮਾਂ ਦਾ ਚਲਣ ਬਹੁਤ ਵੱਧ ਗਿਆ ਹੈ ਤੇ ਹੱਦ ਇਥੋਂ ਤਕ ਹੋ ਗਈ ਹੈ ਕਿ ਗੁਰੂ ਸਾਹਿਬਾਨ ਦੀਆਂ ਕਲਪਿਤ ਫੋਟੋਆਂ ਦੀ ਵੀ ਐਨੀਮੇਸ਼ਨ ਬਣ ਕੇ ਸਾਨੂੰ ਵੰਗਾਰ ਪਾ ਰਹੀਆਂ ਹਨ। ਗੁਰਸਿੱਖੀ ਸਦਾ ਹੀ ਸੰਸਾਰ ਦੀ ਪ੍ਰਚੱਲਤ ਧਾਰਾ ਤੋਂ ਵਖਰੀ ਤੇ ਰੌਸ਼ਨ ਹੋਂਦ ਵਾਲੀ ਰਹੀ ਹੈ।

ਇਸ ਦਾ ਕਾਰਨ ਗੁਰੂ ਸਾਹਿਬਾਨ ਤੇ ਗੁਰਬਾਣੀ ਲਈ ਗੁਰਸਿੱਖਾਂ ਦਾ ਸਮਰਪਣ ਤੇ ਪ੍ਰੀਤ ਹੈ। ਇਹ ਅੰਤਰ ਅਵੱਸਥਾ ਤੋਂ ਬਣਦੀ ਹੈ ਕਿਸੇ ਬਾਹਰਲੀ ਪ੍ਰੇਰਣਾ ਤੋਂ ਨਹੀਂ। ਗੁਰਮਤਿ ਦਾ ਮਾਰਗ ਬਾਹਰਲੇ ਭੇਖ, ਤਮਾਸ਼ੇ, ਰਸ ਕਸ ਦਾ ਨਹੀਂ ਹੈ। ਇਸ ਨੇ ਹੀ ਧਰਮ ਦਾ ਘਾਣ ਕੀਤਾ ਸੀ ਤੇ ਇਸ ਤੋਂ ਬਾਹਰ ਕੱਢਣ ਲਈ ਹੀ ਬਾਬਾ ਨਾਨਕ ਜੀ ਨੇ ਅਵਤਾਰ ਧਾਰਿਆ। ਗੁਰਮਤਿ ਨੂੰ ਸਮਝਣ ਤੇ ਪ੍ਰੇਰਣਾ ਲਈ ਉਸ ਅਵਸਥਾ ਦੀ ਲੋੜ ਹੁੰਦੀ ਹੈ ਜਿਸ ਅੰਦਰ ਬਿਨਾ ਅੱਖਾਂ ਵੇਖਣ ਤੇ ਬਿਨਾ ਕੰਨਾਂ ਸੁਣਨ ਦਾ ਅਭਿਆਸ ਹੋ ਜਾਵੇ ”ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ” ਇਸ ਅਵਸਥਾ ਅੰਦਰ ਮਨੁੱਖ ਦੀਆਂ ਸਾਰੀਆਂ ਇੰਦਰੀਆਂ ਤੇ ਅੰਗਾਂ ਦਾ ਬਲ ਨਿੱਤਰ ਕੇ ਆਤਮਕ ਤਲ ਵਿਚ ਸਮੋਇਆ ਜਾਂਦਾ ਹੈ। ਸ੍ਰੀਰਕ ਅੰਗਾਂ ਤੇ ਇੰਦ੍ਰਿਆਂ ਦੀ ਜੁਗਤ ਨਾਲ ਆਤਮਕ ਪ੍ਰਾਪਤੀ ਨਹੀਂ ਹੁੰਦੀ ”ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ” ਗੁਰਮਤਿ ਤੇ ਗੁਰਸਿੱਖੀ ਅੰਤਰ ਅਵਸਥਾ ਦਾ ਵਿਸ਼ਾ ਹੈ, ਫ਼ਿਲਮਾਂ, ਨਾਟਕਾਂ ਚੇਟਕਾਂ ਦਾ ਨਹੀਂ।

Gambhir Car Associate Gambhir Car Associate Motion Ads Motion Ads

ਜੇ ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ। ਅੱਜ ਇਕ ਫ਼ਿਲਮ ਹੈ, ਕੱਲ ਹੋਰ ਲੋਕ ਤਿਆਰ ਹੋ ਜਾਣਗੇ। ਇਹਨਾਂ ਪੈਸੇ ਕਮਾ ਕੇ ਕਿਨਾਰੇ ਲੱਗ ਜਾਣੈ ਤੇ ਘਾਣ ਸਿੱਖੀ ਦਾ ਹੋਵੇਗਾ। ਫ਼ਿਲਮਾਂ ਨਾਲ ਨਾ ਤਾਂ ਸਿੱਖੀ ਦਾ ਕੋਈ ਭਲਾ ਹੋਣਾ ਹੈ ਨਾ ਹੀ ਕੋਈ ਨਜ਼ੀਰ ਬਣਨੀ ਹੈ। ਇਹ ਅਸੀ ਸਾਰੇ ਜਾਣਦੇ ਹਾਂ ਕਿ ਫ਼ਿਲਮਾਂ ਦਾ ਇਕ ਬਜਟ ਹੁੰਦਾ ਹੈ ਤੇ ਫਾਇਨੈਂਸਰ ਮੁਨਾਫ਼ਾ ਕਮਾਉਣ ਲਈ ਇਸ ਵਿਚ ਪੈਸਾ ਲਗਾਉਂਦੇ ਹਨ। ਮੁਨਾਫ਼ੇ ਲਈ ਫ਼ਿਲਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀਆਂ ਹਲਕੀਆਂ ਭਾਵਨਾਵਾਂ ਨੂੰ ਉਭਾਰ ਕੇ ਸਿਨੇਮਾਘਰਾਂ ਤਕ ਲੈ ਆਇਆ ਜਾਵੇ। ਗੁਰਸਿੱਖੀ ਮਨ ਪਰਚਾਵਾ ਨਹੀਂ ਖੰਡੇ ਦੀ ਧਾਰ ਤੇ ਤਿੱਖੀ ਤੇ ਵਾਲ ਤੋਂ ਵੀ ਨਿੱਕੀ ਹੈ। ਗੁਰਸਿੱਖੀ ਦੀ ਪ੍ਰੇਰਣਾ ਸਿਨੇਮਾਘਰ ਵਿਚ ਨਹੀਂ ਅਲੂਣੀ ਸਿੱਲ ਚੱਟ ਕੇ ਮਿਲਦੀ ਹੈ।

ਸਾਡੇ ਅੰਦਰ ਵੀ ਭਰਮ ਹਨ ਕਿ ਫ਼ਿਲਮਾਂ ਤੇ ਬੰਦਿਸ਼ਾਂ ਦੀ ਗੱਲ ਕਰ ਕੇ ਅਸੀ ਆਪ ਗੁਰਸਿੱਖੀ ਦੇ ਪ੍ਰਚਾਰ ਵਿਚ ਵਿਘਨ ਬਣ ਰਹੇ ਹਾਂ। ਪ੍ਰਚਾਰ ਦੀ ਫਿਕਰ ਛੱਡ ਕੇ ਇਹ ਸੋਚਣਾ ਚਾਹੀਦੈ ਕਿ ਜੇ ਗੁਰਸਿੱਖੀ ਦੀ ਮਰਿਆਦਾ ਹੀ ਨਹੀਂ ਰਹੇਗੀ ਤਾਂ ਫ਼ਿਲਮਾਂ ਰਾਹੀਂ ਪ੍ਰਚਾਰ ਕਿਸ ਕੰਮ ਦਾ? ਫ਼ਿਲਮਾਂ ਕਿਸੇ ਵੀ ਵਿਸ਼ੇ ਨੂੰ ਮੂਰਤ ਰੂਪ ਦੇ ਕੇ ਹੀ ਬਣਦੀਆਂ ਹਨ। ਗੁਰਸਿੱਖੀ ਅੰਦਰ ਮੂਰਤ ਦੀ ਨਹੀਂ ਸੋਚ ਤੇ ਸ਼ਬਦ ਦੀ ਮਹੱਤਤਾ ਕਾਇਮ ਕੀਤੀ ਗਈ ਹੈ। ਜੋ ਕਦਮ ਕੌਮ ਨੂੰ ਸ਼ਬਦ ਗੁਰੂ ਦੀ ਸੋਚ ਤੋਂ ਦੂਰ ਕਰਨ ਵਾਲਾ ਹੋਵੇ, ਉਹ ਕਿਵੇਂ ਪ੍ਰਵਾਨ ਕੀਤਾ ਜਾ ਸਕਦੈ। ਗੁਰਸਿੱਖੀ ਦੀ ਪ੍ਰੇਰਣਾ ਲਈ ਸ਼ਬਦ ਗੁਰੂ ਹੈ, ਗੁਰੂ ਘਰ ਹੈ ਤੇ ਸਾਧ ਸੰਗਤ ਹੈ ਸਿਨੇਮਾ ਘਰ ਨਹੀਂ। ਠੀਕ ਹੈ ਕਿ ਬਦਲਦੇ ਸਮੇਂ ਨਾਲ ਬਦਲਣਾ ਚਾਹੀਦੈ। ਮੀਡੀਆ ਦਾ ਸਮਾਜ ਅੰਦਰ ਅਸਰ ਤੇ ਦਖਲ ਵੱਧ ਰਿਹਾ ਹੈ। ਇਸ ਦਾ ਇਸਤੇਮਾਲ ਕਿਸ ਆਦਮੀ, ਕਿਸ ਅਦਾਰੇ ਤੇ ਕਿਸ ਕੌਮ ਨੇ ਕਿਵੇਂ ਕਰਨਾ ਹੈ, ਇਹ ਉਸ ਦਾ ਅਪਣਾ ਫ਼ੈਸਲਾ ਹੈ। ਸਿੱਖ ਕੌਮ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਮੁੱਖ ਧਾਰਮਕ ਅਸਥਾਨਾਂ ਤੋਂ ਸ਼ਬਦ ਕੀਰਤਨ ਦੇ ਲਾਈਵ ਪ੍ਰਸਾਰਣ ਦਾ ਪ੍ਰਬੰਧ ਕਰ ਕਿ ਮੀਡੀਆ ਦੀ ਸੁਚੱਜੀ ਵਰਤੋਂ ਦੀ ਮਿਸਾਲ ਕਾਇਮ ਕੀਤੀ ਹੈ। ਲੱਖਾਂ ਲੋਕ ਜੋ ਗੁਰ ਅਸਥਾਨਾਂ ਤੋਂ ਦੂਰ ਹਨ, ਇਨ੍ਹਾਂ ਪ੍ਰਸਾਰਣਾਂ ਰਾਹੀਂ ਲਾਹੇਵੰਦ ਹੋ ਰਹੇ ਹਨ। ਗੁਰਮਤਿ ਸਬੰਧੀ ਲਿਟਰੇਚਰ ਪ੍ਰਕਾਸ਼ਤ ਕੀਤਾ ਤੇ ਵੰਡਿਆ ਜਾ ਰਿਹੈ।

ਹਰ ਉਹ ਕੰਮ ਜੋ ਸ਼ਬਦ ਗੁਰੂ ਦੀ ਸੋਚ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਜਾਵੇ ਤਾਂ ਕੌਮ ਨੂੰ ਅੱਗੇ ਵਧਾਉਣ ਵਾਲਾ ਕਿਹਾ ਜਾ ਸਕਦਾ ਹੈ। ਇਸ ਤੋਂ ਅਲਾਵਾ ਹੋਰ ਕੋਈ ਮਾਪਦੰਡ ਨਹੀਂ ਹੋ ਸੱਕਦਾ। ਸਿੱਖ ਕੌਮ ਦੇ ਹਿੱਤ ਵਿਚ ਹੈ ਕਿ ਸਿੱਖੀ ਤੇ ਸਿੱਖ ਇਤਿਹਾਸ ਦੇ ਨਾਂਅ ਤੇ ਫ਼ਿਲਮਾਂ, ਸੀਰੀਅਲਾਂ ਦੀ ਲੋੜ ਨੂੰ ਸਿਰੇ ਤੋਂ ਹੀ ਖ਼ਾਰਜ ਕਰ ਦਿਤਾ ਜਾਵੇ। ਸੈਂਸਰ ਬੋਰਡ ਜਾਂ ਕਿਸੇ ਹੋਰ ਸੰਸਥਾ ਦੀ ਮਨਜ਼ੂਰੀ ਦੀ ਲੋੜ ਹੀ ਕਿਉਂ ਪਵੇ? ਮਨਜ਼ੂਰੀ ਦੇਣ ਵਾਲੇ ਵੀ ਇਨਸਾਨ ਹੀ ਹੋਣਗੇ। ਇਹ ਕੌਣ ਕਹਿ ਸਕਦਾ ਹੈ ਕਿ ਉਹ ਕਿਵੇਂ ਚੀਜ਼ਾਂ ਨੂੰ ਵੇਖਣਗੇ? ਸਿੱਖੀ ਪ੍ਰਚਾਰ ਦਾ ਸੱਭ ਤੋਂ ਵੱਡਾ ਮਾਧਿਅਮ ਆਪ ਸਿੱਖ ਹੈ ਜੋ ਪੂਰਣ ਤੌਰ ਉਤੇ ਰਹਿਤਵਾਨ ਹੋਵੇ। ਕੌਮ ਦਾ ਧਿਆਨ ਰਹਿਤ ਤੇ ਪ੍ਰਪੱਕ ਸਿੱਖ ਤਿਆਰ ਕਰਨਾ ਹੋਣਾ ਚਾਹੀਦੈ। ਹਰ ਸਿੱਖ ਨੂੰ ਪਤਾ ਹੋਣਾ ਚਾਹੀਦੈ ਕਿ ਸਿੱਖੀ ਦੀ ਮਰਿਆਦਾ ਕਿਵੇਂ ਸੰਭਾਲਣੀ ਹੈ। ਗੁਰੂ ਸਾਹਿਬ ਨੇ ਧਰਮ, ਸਮਾਜ ਨੂੰ ਵੇਖਣ ਲਈ ਜੋ ਦ੍ਰਿਸ਼ਟੀ ਬਖ਼ਸ਼ੀ, ਉਸ ਦੀ ਮਹੱਤਤਾ ਤੇ ਲੋੜ ਅੱਜ ਤੇਜ਼ੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਸਮੇਂ ਦੀ ਲੋੜ ਅਨੁਸਾਰ ਇਸ ਮੁੱਦੇ ਤੇ ਸਖ਼ਤ ਫੈਸਲੇ ਲੈ ਕੇ ਕਾਰਵਾਈ ਕਰਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਇਸ ਲਈ ਸਖ਼ਤ ਕਾਰਵਾਈ ਦੀ ਤੁਰੰਤ ਲੋੜ ਹੈ ਜਿਸ ਨਾਲ ਇਸ ਅਤਿ ਗੰਭੀਰ ਮਸਲੇ ਨਾਲ ਨਜਿੱਠਯਾ ਜਾ ਸਕੇ ਕਿਉਕਿ ਹੁਣ ਨਵੀਂ ਟੈਕਨੀਕ ਏ ਆਈ ਰਾਹੀਂ ਵੀ ਸਿੱਖੀ ਦਾ ਅਕਸ ਵਿਗਾੜਿਆ ਜਾ ਰਿਹਾ ਹੈ ਜਿਸਦਾ ਪ੍ਰਮਾਣ ਬੀਤੇ ਇਕ ਦਿਨ ਪਹਿਲਾਂ ਆਮਿਰ ਖਾਨ ਦੀ ਫੋਟੋ ਨਾਲ ਗੁਰੂ ਨਾਨਕ ਨਾਮੀ ਪੋਸਟਰ ਅਤੇ ਟਰੇਲਰ ਨੂੰ ਵਾਇਰਲ ਕੀਤਾ ਗਿਆ ਸੀ.

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर