WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਤਸ਼ਾਹ ਵਧਾਉਣ ਲਈ ਪੰਥ ਨੂੰ ਵੱਡੇ ਪੱਧਰ ਤੇ ਉਪਰਾਲੇ ਕਰਣ ਦੀ ਸਖ਼ਤ ਜਰੂਰਤ: ਪਰਮਜੀਤ ਸਿੰਘ ਵੀਰਜੀ

SHARE:

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਹਰਲੀਨ ਕੌਰ ਨੂੰ ਕੀਰਤਨ ਸਿੱਖਣ ਲਈ ਮਿਲਿਆ ਹਰਮੋਨੀਅਮ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖਾਂ ਦੀ ਧਾਰਮਿਕ ਸੰਸਥਾ “ਗੁਰੂਬਾਣੀ ਰਿਸਰਚ ਫਾਊਂਡੇਸ਼ਨ” ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਇਕ ਨਵੇਕਲਾ ਉਪਰਾਲਾ ਕਰਦੇ ਹੋਏ “ਗੁਰਬਾਣੀ ਕੰਠ ਚੇਤਨਾ ਲਹਿਰ” ਚਲਾਈ ਗਈ ਜਿਸ ਵਿਚ ਪੰਜ ਸੌ ਦੇ ਕਰੀਬ ਬੱਚਿਆਂ ਨੇ ਵੱਖ ਵੱਖ ਪੜਾਵਾਂ ਅੰਦਰ ਗੁਰਬਾਣੀ ਦੇ ਵੱਖ ਵੱਖ ਪਾਠ ਨੂੰ ਕੰਠ ਸੁਣਾਇਆ ਸੀ ਤੇ ਵੱਡੇ ਛੋਟੇ ਹਜਾਰਾਂ ਦੀ ਗਿਣਤੀ ਅੰਦਰ ਇਨਾਮ ਪ੍ਰਾਪਤ ਕੀਤੇ ਸਨ।

ਵੀਰਜੀ ਵਲੋਂ ਚਲਾਈ ਗਈ “ਗੁਰੂਬਾਣੀ ਕੰਠ ਚੇਤਨਾ ਲਹਿਰ” ਵਿਚ ਇਕ ਬੱਚੀ ਹਰਲੀਨ ਕੌਰ ਜਿਸ ਨੇ ਬੇਅੰਤ ਬਾਣੀਆਂ ਨੂੰ ਕੰਠ ਸੁਣਾ ਕੇ ਪਹਿਲੀ ਕਤਾਰ ਦੇ ਇਨਾਮਾਂ ਵਿਚ ਆਪਣਾ ਨਾਮ ਦਰਜ਼ ਕਰਵਾ ਲਿਆ ਸੀ। ਜਦੋ ਹਰਲੀਨ ਕੌਰ ਨੂੰ ਮਿਲਣ ਵਾਲੇ ਇਨਾਮਾਂ ਬਾਰੇ ਦਸਿਆ ਗਿਆ ਤਾਂ ਓਸ ਨੇ ਪ੍ਰਬੰਧਕਾਂ ਨੂੰ ਕੀਰਤਨ ਸਿੱਖਣ ਲਈ ਹਰਮੋਨੀਅਮ ਦੀ ਜਰੂਰਤ ਦਸੀ, ਜਿਸ ਤੇ ਪਰਮਜੀਤ ਸਿੰਘ ਵੀਰਜੀ ਨੇ ਓਸ ਨੂੰ ਹਰਮੋਨੀਅਮ ਦੇ ਕੇ ਬੱਚੀ ਨੂੰ ਕੀਰਤਨ ਨਾਲ ਜੁੜ ਕੇ ਗੁਰਬਾਣੀ ਦੇ ਪ੍ਰਚਾਰ ਹਿੱਤ ਓਸ ਦੀ ਦਿਲ ਦੀ ਇੱਛਾ ਪੂਰੀ ਕਰ ਦਿੱਤੀ।

Gambhir Car Associate Motion Ads Motion Ads

ਇਸ ਬਾਰੇ ਹਰਲੀਨ ਕੌਰ ਦਸਦੀ ਹੈ ਕਿ ਓਸ ਦੀ ਇੱਛਾ ਸੀ ਕਿ ਆਪਣੇ ਦਮ ਤੇ ਹਰਮੋਨੀਅਮ ਨੂੰ ਪ੍ਰਾਪਤ ਕਰੇ ਤੇ ਜਦੋ ਓਸ ਨੂੰ ਗੁਰੂਬਾਣੀ ਕੰਠ ਚੇਤਨਾ ਲਹਿਰ ਦਾ ਪਤਾ ਲਗਿਆ ਤਦ ਪਹਿਲੀ ਕਤਾਰ ਦੇ ਇਨਾਮ ਹਾਸਿਲ ਕਰਣ ਲਈ ਮਿਹਨਤ ਕਰਣ ਲਗ ਪਈ ਸੀ ਅੰਤ ਵਿਚ ਅਕਾਲ ਪੁਰਖ ਆਪ ਸਹਾਈ ਹੋਏ ਤੇ ਓਸ ਨੂੰ ਹਰਮੋਨੀਅਮ ਦੀ ਪ੍ਰਾਪਤੀ ਹੋ ਗਈ ਜਿਸ ਲਈ ਓਹ ਪਰਮਜੀਤ ਸਿੰਘ ਵੀਰਜੀ ਦੇ ਨਾਲ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੀ ਪੂਰੀ ਟੀਮ ਦੀ ਧੰਨਵਾਦੀ ਹੈ

ਇਸ ਬਾਰੇ ਪਰਮਜੀਤ ਸਿੰਘ ਵੀਰ ਜੀ ਦਸਦੇ ਹਨ ਬੱਚਿਆਂ ਕੋਲੋਂ ਗੁਰਬਾਣੀ ਨੂੰ ਕੰਠ ਸੁਣ ਕੇ ਜਿੱਥੇ ਮਨ ਨੂੰ ਖੁਸ਼ੀ ਹੁੰਦੀ ਹੈ ਓਥੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਤਸ਼ਾਹ ਵਧਾਉਣ ਲਈ ਪੰਥ ਨੂੰ ਇਸ ਤਰ੍ਹਾਂ ਦੇ ਉਪਰਾਲੇ ਵੱਡੇ ਪੱਧਰ ਤੇ ਕਰਣ ਦੀ ਸਖ਼ਤ ਜਰੂਰਤ ਹੈ। ਉਨ੍ਹਾਂ ਦਸਿਆ ਕਿ ਜਦੋ ਬੱਚੀ ਹਰਲੀਨ ਕੌਰ ਨੇ ਕੀਰਤਨ ਸਿੱਖਣ ਲਈ ਹਰਮੋਨੀਅਮ ਦੀ ਜਰੂਰਤ ਦਸੀ ਅਕਾਲ ਪੁਰਖ ਆਪ ਸਹਾਈ ਹੋਏ ਤੇ ਬੱਚੀ ਦੇ ਦਿਲ ਦੀ ਇੱਛਾ ਪੂਰੀ ਹੋ ਗਈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर