Delhi : ਸਿੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪਹਿਲਾਂ ਆਪਣੀ ਨਾਕਾਮੀ ਦਾ ਦੇਣ ਹਿਸਾਬ : ਪਰਮਜੀਤ ਸਿੰਘ ਵੀਰਜੀ

SHARE:

ਮਨਪ੍ਰੀਤ ਸਿੰਘ ਖਾਲਸਾ.

ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਪ੍ਰਬੰਧਕ ਅੱਜ ਸਿੱਖਿਆ ਦੇ ਉੱਚੇ ਮਿਆਰਾਂ ਦੇ ਦਾਅਵੇ ਕਰਦੇ ਨਹੀਂ ਥੱਕਦੇ, ਉਹ ਪਹਿਲਾਂ ਆਪਣੀ ਸੱਤ-ਅੱਠ ਸਾਲਾਂ ਦੀ ਕਾਰਗੁਜ਼ਾਰੀ ਦਾ ਸਫ਼ੈਦ-ਕਾਲਾ ਸੰਗਤ ਸਾਹਮਣੇ ਰੱਖਣ। ਸਿਰਫ਼ ਬਿਆਨਾਂ ਨਾਲ ਸੱਚਾਈ ਨਹੀਂ ਲੁਕਾਈ ਜਾ ਸਕਦੀ।

ਉਨ੍ਹਾਂ ਕਿਹਾ ਕਿ ਜੇ ਇੰਨੀ ਹੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਖੜ੍ਹੀ ਕੀਤੀ ਗਈ ਸੀ ਤਾਂ ਦੱਸਿਆ ਜਾਵੇ ਕਿ ਇਸ ਦੌਰਾਨ ਕਿੰਨੇ ਸਿੱਖ ਨੌਜਵਾਨ ਆਈਏਐਸ, ਆਈਪੀਐਸ, ਜੁਡੀਸ਼ਰੀ, ਆਈਆਈਟੀ, ਏਮਜ਼, ਆਈਆਈਐਮ ਜਾਂ ਹੋਰ ਦੇਸ਼ ਦੀਆਂ ਸਰਵੋੱਚ ਸੰਸਥਾਵਾਂ ਤੱਕ ਪਹੁੰਚੇ? ਹਕੀਕਤ ਇਹ ਹੈ ਕਿ ਸਿੱਖਿਆ ਦੇ ਨਾਮ ‘ਤੇ ਸਿਰਫ਼ ਦਾਅਵੇ ਕੀਤੇ ਗਏ, ਪਰ ਨਤੀਜੇ ਸਿਫ਼ਰ ਰਹੇ। ਸਿੱਖ ਨੌਜਵਾਨਾਂ ਦੇ ਭਵਿੱਖ ਨਾਲ ਖੇਡਿਆ ਗਿਆ ਅਤੇ ਸੰਗਤ ਨੂੰ ਝੂਠੀ ਚਮਕ ਦਿਖਾਈ ਗਈ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਕਮੇਟੀ ਦੇ ਕਾਰਜਕਾਲ ਦੌਰਾਨ ਕਈ ਸਕੂਲ ਅਤੇ ਕਾਲਜ ਬੰਦ ਹੋ ਗਏ, ਸਿੱਖਿਆ ਸੰਸਥਾਵਾਂ ਦੀ ਸਾਖ ਨੂੰ ਭਾਰੀ ਝਟਕਾ ਲੱਗਾ, ਕਮੇਟੀ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ ਅਤੇ ਇੱਕ ਤੋਂ ਬਾਅਦ ਇੱਕ ਮਾਮਲੇ ਅਦਾਲਤਾਂ ਵਿੱਚ ਪਹੁੰਚਦੇ ਰਹੇ। ਇੱਥੋਂ ਤੱਕ ਕਿ ਇੱਕ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਵੀ ਠਹਿਰਾਏ ਜਾ ਚੁੱਕੇ ਹਨ, ਜਿਸ ਤੋਂ ਪੂਰੀ ਸੰਗਤ ਜਾਣੂ ਹੈ।

Gambhir Car Associate Motion Ads Motion Ads

ਇਹ ਸਾਰੇ ਤੱਥ ਕਮੇਟੀ ਦੀ ਨਾਕਾਮੀ ਦੀ ਗਵਾਹੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਕਾਰਜਕਾਲ ਵਿੱਚ ਸਿੱਖਿਆ ਸੰਸਥਾਵਾਂ ਤਰੱਕੀ ਦੇ ਕੇਂਦਰ ਬਣਨ ਦੀ ਬਜਾਏ ਕਰਜ਼ੇ, ਵਿਵਾਦਾਂ ਅਤੇ ਅਦਾਲਤੀ ਕੇਸਾਂ ਦੀ ਪਛਾਣ ਬਣ ਗਈਆਂ ਹੋਣ, ਉਨ੍ਹਾਂ ਨੂੰ ਸਿੱਖਿਆ ‘ਤੇ ਭਾਸ਼ਣ ਦੇਣ ਤੋਂ ਪਹਿਲਾਂ ਆਪਣੀ ਜਵਾਬਦੇਹੀ ਕਬੂਲ ਕਰਨੀ ਚਾਹੀਦੀ ਹੈ। ਸੰਗਤ ਨੂੰ ਦੱਸਿਆ ਜਾਵੇ ਕਿ ਸਕੂਲ ਕਿਉਂ ਬੰਦ ਹੋਏ, ਕਰੋੜਾਂ ਦਾ ਕਰਜ਼ਾ ਕਿਵੇਂ ਚੜ੍ਹਿਆ, ਅਦਾਲਤਾਂ ਦੇ ਚੱਕਰ ਕਿਉਂ ਲੱਗੇ ਅਤੇ ਸਿੱਖ ਨੌਜਵਾਨਾਂ ਦਾ ਭਵਿੱਖ ਕਿਸ ਦੀ ਲਾਪਰਵਾਹੀ ਕਾਰਨ ਦਾਅ ‘ਤੇ ਲੱਗਿਆ। ਅੰਤ ਵਿਚ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਹੁਣ ਸੰਗਤ ਨੂੰ ਭਰਮਾਉਣ ਦਾ ਦੌਰ ਖ਼ਤਮ ਹੋ ਚੁੱਕਾ ਹੈ। ਸੰਗਤ ਹਰ ਨਾਕਾਮੀ, ਹਰ ਬੰਦ ਹੋਏ ਸਕੂਲ, ਹਰ ਰੁਪਏ ਦੇ ਕਰਜ਼ੇ, ਹਰ ਅਦਾਲਤੀ ਕੇਸ ਅਤੇ ਹਰ ਗਲਤ ਫ਼ੈਸਲੇ ਦਾ ਖੁੱਲ੍ਹਾ ਅਤੇ ਜਨਤਕ ਹਿਸਾਬ ਮੰਗ ਰਹੀ ਹੈ। ਜਦੋਂ ਤੱਕ ਇਨ੍ਹਾਂ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਸਿੱਖਿਆ ਦੇ ਨਾਮ ‘ਤੇ ਕੀਤੇ ਜਾਣ ਵਾਲੇ ਸਾਰੇ ਦਾਅਵੇ ਸਿਰਫ਼ ਖੋਖਲੇ ਨਾਅਰੇ ਹੀ ਮੰਨੇ ਜਾਣਗੇ।

अभी-अभी

Horoscope

Weather

और पढ़ें