WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Amritsar : ਹਰਿਆਣੇ ਦੀ ਚੋਣ ਦੇ ਨਤੀਜੇ ਲੋਕਾਂ ਦੇ ਰੁਝਾਨ ਦੇ ਉਲਟ ਆ ਜਾਣ ਪਿੱਛੇ, ਈ.ਵੀ.ਐਮ ਮਸੀਨਾਂ ਵਿਚ ਗੜਬੜੀ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਜਦੋ ਇਸ ਸਮੇ ਕੇਵਲ ਹਰਿਆਣਾ ਜਾਂ ਜੰਮੂ-ਕਸਮੀਰ ਵਿਚ ਹੀ ਨਹੀ ਪਰ ਇੰਡੀਆਂ ਵਿਚ ਮੁਤੱਸਵੀ ਬੀਜੇਪੀ-ਆਰ.ਐਸ.ਐਸ ਵਿਰੁੱਧ ਰੁਝਾਨ ਚੱਲ ਰਿਹਾ ਹੈ, ਪਰ ਫਿਰ ਵੀ ਹਰਿਆਣੇ ਵਿਚ ਬੀਜੇਪੀ ਦੀ ਹੋਈ ਜਿੱਤ ਨੇ ਇਥੋ ਦੇ ਨਿਵਾਸੀਆ ਵਿਚ ਇਹ ਸੰਕਾ ਪ੍ਰਬਲ ਕਰ ਦਿੱਤੀ ਹੈ ਕਿ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੁਕਮਰਾਨਾਂ ਵੱਲੋ ਅਵੱਸ ਦੁਰਵਰਤੋ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਹਰਿਆਣੇ ਦੇ ਚੋਣ ਨਤੀਜੇ ਹਰਿਆਣੇ ਦੇ ਨਿਵਾਸੀਆ ਦੀਆਂ ਭਾਵਨਾਵਾ ਦੇ ਵਿਰੁੱਧ ਗਏ ਹਨ। ਜਿਸਦਾ ਮੁੱਖ ਕਾਰਨ ਮਸੀਨਾਂ ਵਿਚ ਹੇਰਾਫੇਰੀ ਹੋਈ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਦੇ ਨਿਵਾਸੀਆ ਵੱਲੋ ਬੀਜੇਪੀ-ਆਰ.ਐਸ.ਐਸ ਫਿਰਕੂ ਜਮਾਤ ਵਿਰੁੱਧ ਚੋਣਾਂ ਵਿਚ ਦਿੱਤੇ ਫਤਵੇ ਤੇ ਤਸੱਲੀ ਪ੍ਰਗਟ ਕਰਦੇ ਹੋਏ ਅਤੇ ਹਰਿਆਣੇ ਵਿਚ ਉਥੋ ਦੇ ਵੋਟਰਾਂ ਤੇ ਨਿਵਾਸੀਆ ਦਾ ਰੁਝਾਨ ਮੁਤੱਸਵੀ ਬੀਜੇਪੀ ਦੇ ਵਿਰੁੱਧ ਹੋਣ ਦੇ ਬਾਵਜੂਦ ਵੀ ਬੀਜੇਪੀ ਜਮਾਤ ਦਾ ਜਿੱਤ ਜਾਣਾ ਪ੍ਰਤੱਖ ਕਰਦਾ ਹੈ ਕਿ ਇਥੇ ਈ.ਵੀ.ਐਮ ਮਸੀਨਾਂ ਵਿਚ ਹੇਰਾਫੇਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮੋਦੀ, ਬੀਜੇਪੀ-ਆਰ.ਐਸ.ਐਸ ਦੇ ਅਮਲ ਤੋਂ ਸਮੁੱਚੇ ਮੁਲਕ ਨਿਵਾਸੀ ਅੱਜ ਵੱਡੇ ਪੱਧਰ ਤੇ ਖਫਾ ਹਨ। ਇਨ੍ਹਾਂ ਦੀ ਕੱਟੜਵਾਦੀ ਫਿਰਕੂ ਸੋਚ ਦੀ ਬਦੌਲਤ ਹੀ ਬਹੁਤੇ ਸੂਬਿਆਂ ਵਿਚ ਇਨ੍ਹਾਂ ਵਿਰੁੱਧ ਆਵਾਜ ਉੱਠ ਰਹੀ ਹੈ।

Gambhir Car Associate Gambhir Car Associate Motion Ads Motion Ads

ਦੂਸਰਾ ਕਾਰਨ ਹਰ ਵਸਤੂ ਦੀ ਵੱਧਦੀ ਮਹਿੰਗਾਈ, ਬੇਰੁਜਗਾਰੀ, ਸ਼ਹਿਰਾਂ ਅਤੇ ਪਿੰਡਾਂ ਦੇ ਰੁਕੇ ਵਿਕਾਸ ਅਤੇ ਇਥੇ ਕਿਸੇ ਵੀ ਘੱਟ ਗਿਣਤੀ ਕੌਮ ਨੂੰ ਇਨਸਾਫ ਨਾ ਮਿਲਣ, ਵੱਡੇ-ਵੱਡੇ ਅਡਾਨੀ, ਅੰਬਾਨੀ ਵਰਗੇ ਧਨਾਢਾਂ ਨੂੰ ਗਲਤ ਢੰਗਾਂ ਰਾਹੀ ਅਮੀਰ ਬਣਾਉਣ ਅਤੇ ਇਥੋ ਦੀ ਜਨਤਾ ਦੇ ਹੱਕ ਹਕੂਕਾ ਨੂੰ ਕੁੱਚਲਣ ਕਾਰਨ ਇਥੋ ਦੇ ਨਿਵਾਸੀਆ ਵਿਚ ਹਕੂਮਤ ਵਿਰੁੱਧ ਵੱਡਾ ਰੋਹ ਹੈ।

ਬੇਸੱਕ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੇਰਾਫੇਰੀ ਕਾਰਨ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਤ ਹੁਕਮਰਾਨ ਜਿੱਤ ਗਏ ਹਨ। ਪਰ ਉਪਰੋਕਤ ਗੰਭੀਰ ਮੁੱਦਿਆ ਨੂੰ ਲੈਕੇ ਆਉਣ ਵਾਲੇ ਸਮੇ ਵਿਚ ਜੋ ਝਾਰਖੰਡ ਤੇ ਮਹਾਰਾਸਟਰਾਂ ਸੂਬਿਆਂ ਦੀਆਂ ਅਸੈਬਲੀ ਚੋਣਾਂ ਹੋਣ ਜਾ ਰਹੀਆ ਹਨ, ਉਥੇ ਰੁਝਾਨ ਬੀਜੇਪੀ-ਆਰ.ਐਸ.ਐਸ ਵਿਰੁੱਧ ਹੀ ਲੋਕ ਫਤਵਾ ਦੇਣਗੇ, ਬਸਰਤੇ ਚੋਣ ਕਮਿਸਨ ਇਨ੍ਹਾਂ ਸੂਬਿਆਂ ਵਿਚ ਨਿਰਪੱਖਤਾ ਨਾਲ ਜੇਕਰ ਚੋਣ ਜਿੰਮੇਵਾਰੀ ਨੂੰ ਨਿਭਾਅ ਸਕੇ । ਤਾਂ ਨਤੀਜੇ ਫਿਰਕੂ ਜਮਾਤਾਂ ਵਿਰੁੱਧ ਜਾਣਗੇ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर