Breaking News
Jharkhand Police Big Succes : झारखंड का कुख्यात गैंगस्टर सुजीत सिन्हा पुलिस एनकाउंटर में ढेर, जेल शिफ्टिंग के दौरान भागने की कोशिश का दावा Jamshedpur Crime : नशे के खिलाफ आवाज उठाने की सजा या गैंगवार? बर्मामाइंस में शांति समिति सदस्य पर 11 राउंड फायरिंग, हालत गंभीर, दर्जन भर खोखे बरामद, देखें – Video Jamshedpur : श्री गुरु हरकिशन साहिब जी का प्रकाश उत्सव किताडी गुरुद्वारा में श्रद्धा व उत्साह के साथ मनाया गया असंगी चेक डैम में NIT जमशेदपुर के छात्र के डूबने से हड़कंप, किया सड़क जाम साथी ने की थी गुलशन की हत्या, हादसा दिखाने के लिए पटरी किनारे फेंका शव दलमा में अत्याधुनिक इको रेस्ट हाउस, पर्यटकों को मिलेगी लग्जरी सुविधा

Punjab : ਭਾਰਤ ਸਿੱਖ ਆਗੂਆਂ ‘ਤੇ ਹਮਲੇ ਕਰਨੇ ਬੰਦ ਕਰੇ ਅਤੇ ਗੈਰ-ਕਾਨੂੰਨੀ ਕਤਲਾਂ ਲਈ ਜਿੰਮੇਵਾਰ ਅਧਿਕਾਰੀਆਂ ਦੀ ਪਾਰਦਰਸ਼ਤਾ ਨਾਲ ਕਰੇ ਜਾਂਚ: ਯੂਐਨ. ਹਿਊਮਨ ਰਾਈਟਸ ਕੌਂਸਲ

SHARE:

ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਪੰਜਾਬ ਵਿੱਚ ਟਕਰਾਅ ਅਤੇ ਅਸਥਿਰਤਾ ਨੂੰ ਤੇਜ਼ ਕਰਨ ਦੀ ਵਿਸਫੋਟਕ ਸੰਭਾਵਨਾ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿੱਚ, ਯੂ.ਐਨ. ਹਿਊਮਨ ਰਾਈਟਸ ਕੌਂਸਲ ਦੇ ਕਈ ਨੁਮਾਇੰਦਿਆਂ ਨੇ ਭਾਰਤ ਉੱਤੇ ਭਾਈ ਹਰਦੀਪ ਸਿੰਘ ਸਮੇਤ ਹੋਰ ਜਲਾਵਤਨੀ ਸਿੱਖ ਆਗੂਆਂ ‘ਤੇ ਹਮਲੇ ਕਰਨ ਨਾਲ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ।

ਇਨ੍ਹਾਂ ਨੁਮਾਇੰਦਿਆਂ ਨੇ ਦੁਨੀਆਂ ਭਰ ਵਿੱਚ ਵਿਉਂਤਬੱਧ ਤਰੀਕੇ ਨਾਲ ਹੋ ਰਹੇ ਸਿੱਖ ਆਗੂਆਂ ‘ਤੇ ਹਮਲੇ ਅਤੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਕਾਲੇ ਕਾਨੂੰਨਾਂ ਦਾ ਨਿਸ਼ਾਨਾ ਬਨਾਉਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

Gambhir Car Associate Motion Ads Motion Ads

ਯੂ.ਐਨ. ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਦਮਨਕਾਰੀ ਹੱਥਕੰਡੇ ਪੰਜਾਬ ਵਿੱਚ “ਤੇਜ਼ੀ ਨਾਲ ਵਧ ਰਹੀ ਤਣਾਅਪੂਰਨ ਸਤਿਥੀ” ਨੂੰ ਜਨਮ ਦੇ ਰਹੇ ਹਨ। ਇਸ ਦੇ ਪ੍ਰਤੀਕਰਮ ਵਜੋਂ, ਸਿੱਖ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਦੁਨੀਆਂ ਭਰ ਦੀਆਂ ਤਾਕਤਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਹਲਾਤਾਂ ਵਿੱਚ ਸਾਰਥਕ ਭੂਮਿਕਾ ਨਿਭਾਉਂਦੇ ਹੋਏ ਸਿੱਖਾਂ ਦੀ ਸ਼ਮੂਲੀਅਤ ਨਾਲ ਸਵੈ-ਨਿਰਣੇ ਦੇ ਹੱਕ ਨੂੰ ਯਕੀਨੀ ਬਣਾ ਕੇ ਖਾਲਸਾ ਰਾਜ ਦੀ ਸਥਾਪਤੀ ਲਈ ਕੂਟਨੀਤਕ ਹੱਲ ਲੱਭਿਆ ਜਾਵੇ।

ਜਿਕਰਯੋਗ ਹੈ ਕਿ ਸਿੱਖ ਫੈਡਰੇਸ਼ਨ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਦੀ ਤਰਫੋਂ ਦਾਇਰ ਕੀਤੀ ਗਈ ਇਕ ਸ਼ਿਕਾਇਤ ਦੇ ਜਵਾਬ ਵਿੱਚ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੁਆਰਾ ਨਿਯੁਕਤ ਕੀਤੇ ਗਏ ਕਈ ਵਿਸ਼ੇਸ਼ ਰਿਪੋਰਟਰਾਂ ਨੇ ਭਾਰਤ ਸਰਕਾਰ ਨਾਲ ਆਪਣਾ ਸੰਚਾਰ ਜਨਤਕ ਤੌਰ ‘ਤੇ ਜਾਰੀ ਕੀਤਾ। ਜਾਰੀ ਕੀਤਾ ਗਿਆ 16 ਪੰਨਿਆਂ ਦਾ ਇਹ ਦਸਤਾਵੇਜ਼ ਭਾਈ ਹਰਦੀਪ ਸਿੰਘ ਅਤੇ ਹੋਰ ਜਲਾਵਤਨ ਸਿੱਖ ਕਾਰਕੁੰਨਾਂ ‘ਤੇ ਹਮਲਿਆਂ ਦੇ ਨਤੀਜੇ ਵਜੋਂ ਭਾਰਤ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਇਕਰਾਰਨਾਮਿਆਂ ਦੀਆਂ ਕਈ ਉਲੰਘਣਾਵਾਂ ਦੇ ਨਾਲ-ਨਾਲ ਪੰਜਾਬ ਵਿੱਚ ਕਾਰਕੁਨਾਂ ਨੂੰ ਦਬਾਉਣ ਲਈ ਭਾਰਤੀ ਕਾਨੂੰਨ ਦੀ ਯੋਜਨਾਬੱਧ ਵਰਤੋਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ ਅਤੇ ਅਜ਼ਾਦ ਖਾਲਿਸਤਾਨ ਦੀ ਵਕਾਲਤ ਕਰ ਰਿਹਾ ਹੈ।

ਭਾਰਤ ਦੀਆਂ ਚੱਲ ਰਹੀਆਂ ਕਾਰਵਾਈਆਂ ਦੱਖਣੀ ਏਸ਼ੀਆ ਵਿੱਚ ਕਮਜ਼ੋਰ ਸਥਿਰਤਾ ਅਤੇ ਕੂਟਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਸਭ ਤੋਂ ਬੁਨਿਆਦੀ ਸਿਧਾਂਤਾਂ ਲਈ ਇੱਕ ਸਪੱਸ਼ਟ ਚੁਣੌਤੀ ਹਨ। ਇਸ ਤਰੀਕੇ ਨਾਲ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਪੰਜਾਬ ਵਿੱਚ ਟਕਰਾਅ ਅਤੇ ਅਸਥਿਰਤਾ ਨੂੰ ਤੇਜ਼ ਕਰਨ ਦੀ ਵਿਸਫੋਟਕ ਸੰਭਾਵਨਾ ਰੱਖਦਾ ਹੈ ਜਿਸਦਾ ਵਿਆਪਕ ਖਿੱਤੇ ਲਈ ਖਤਰਨਾਕ ਪ੍ਰਭਾਵ ਹੈ।

ਇਹਨਾਂ ਹਾਲਤਾਂ ਵਿੱਚ, ਖੇਤਰੀ ਅਤੇ ਗਲੋਬਲ ਹਿੱਸੇਦਾਰਾਂ ਨੂੰ ਅੰਤਰੀਵ ਤਣਾਅ ਦੇ ਇੱਕ ਵਿਆਪਕ ਹੱਲ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਕਿਉਂਕਿ ਸਿੱਖ ਇਸ ਵਿਵਾਦ ਵਿਚ ਸਿੱਧੇ ਤੌਰ ‘ਤੇ ਪ੍ਰਭਾਵਿਤ ਧਿਰ ਹਨ, ਇਸ ਲਈ ਭਾਰਤ ਦੇ ਹਿੰਸਕ ਅਪਰਾਧਾਂ ਨੂੰ ਸਿਰਫ਼ ਅਮਰੀਕਾ, ਕੈਨੇਡਾ ਅਤੇ ਭਾਰਤ ਵਿਚਾਲੇ ਹੀ ਹੱਲ ਨਹੀਂ ਕੀਤਾ ਜਾ ਸਕਦਾ। ਇਹ ਲਾਜ਼ਮੀ ਹੈ ਕਿ ਸਿੱਖ ਨੁਮਾਇੰਦੇ ਮੌਜੂਦਾ ਮੁੱਦਿਆਂ ਬਾਰੇ ਕੂਟਨੀਤਕ ਚਰਚਾਵਾਂ ਵਿੱਚ ਹਿੱਸਾ ਲੈਣ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर