ਇਤਿਹਾਸ ਵਿੱਚ ਸਿੱਖ ਬੀਬੀਆਂ ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਮਾਤਾ ਗੰਗਾ ਜੀ ਦੇ ਜੀਵਨ ਸੰਬੰਧੀ ਕਰਵਾਇਆ ਗਿਆ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਡਾ. ਪ੍ਰੋ. ਚਰਨ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਦੀ ਪ੍ਰੇਰਨਾ ਨਾਲ ਗੁ. ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਬੀਤੇ ਦਿਨੀਂ ”ਇਤਿਹਾਸ ਵਿੱਚ ਸਿੱਖ ਬੀਬੀਆਂ” ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੇ ਜੀਵਨ ਇਤਿਹਾਸ ਸੰਬੰਧੀ ਕਰਵਾਇਆ ਗਿਆ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀਆਂ ਦੁਆਰਾ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਆਏ ਹੋਏ ਵਿਦਵਾਨਾਂ, ਸੰਗਤਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਵਕਤਾ ਡਾ. ਬੇਅੰਤ ਕੌਰ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਇੰਦਰਜੀਤ ਕੌਰ ਸੇਠੀ ਅਤੇ ਡਾ. ਕੰਵਲ ਕੋਹਲੀ ਦਾ ਰਸਮੀ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਮੁੱਖ ਵਕਤਾ ਡਾ. ਬੇਅੰਤ ਕੌਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਬੜੇ ਦ੍ਰਿੜ ਹਿਰਦੇ ਨਾਲ ਜਰਨ ਵਾਲੇ ਮਾਤਾ ਗੰਗਾ ਜੀ ਨੇ ਗਿਆਰਾਂ ਸਾਲ ਦੇ ਬਾਲ ਹਰਿਗੋਬਿੰਦ ਜੀ ਦੀ ਪਰਵਰਿਸ਼ ਕਰਦਿਆਂ ਉਨ੍ਹਾਂ ਵਲੋਂ ਕੀਤੇ ਗਏ ਮਹਾਨ ਕਾਰਜਾਂ, ਜਿਵੇਂ ਅਕਾਲ ਤਖ਼ਤ ਦੀ ਉਸਾਰੀ, ਸਿੱਖਾਂ ਨੂੰ ਸ਼ਸਤਰ ਧਾਰੀ ਬਣਾਉਣ, ਮੀਰੀ ਪੀਰੀ ਦੇ ਸਿਧਾਂਤ ਦੀ ਸਥਾਪਨਾ ਅਤੇ ਸਿੱਖ ਸਮਾਜ ਨੂੰ ਵਿਕਸਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ।

Gambhir Car Associate Motion Ads Motion Ads

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਿਆਂ ਦਾ ਸੰਗ੍ਰਹਿ ਵਿਆਖਿਆਕਾਰ ਦਲਜੀਤ ਸਿੰਘ ਜਾਵਾ ਅਤੇ ਦਰਸ਼ਨ ਕੌਰ ਉੱਪਲ ਦੁਆਰਾ ਅਨੁਵਾਦਿਤ ਹਿੰਦੀ ਪੁਸਤਕ ’ਆਜ ਕਾ ਹੁਕਮ’ ਵੀ ਰਿਲੀਜ਼ ਕੀਤੀ ਗਈ।
ਲੈਕਚਰ ਦੀ ਪ੍ਰਧਾਨਗੀ ਕਰਦਿਆਂ ਡਾ. ਇੰਦਰਜੀਤ ਕੌਰ ਸੇਠੀ ਅਤੇ ਕੰਵਲ ਕੋਹਲੀ ਨੇ ਮਾਤਾ ਗੰਗਾ ਜੀ ਦੇ ਜੀਵਨ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਉਪਰੰਤ ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਲਾਜ ਅਤੇ ਸਵਰਣ ਸਿੰਘ ”ਸਵਰਣ” ਵੱਲੋਂ ਅੱਜ ਦੇ ਲੈਕਚਰ ਵਿਚ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਲੈਕਚਰ ਵਿੱਚ ਜਸਵੰਤ ਸਿੰਘ ਸਾਗੂ, ਪ੍ਰੋ. ਹਰਮੋਹਿੰਦਰ ਸਿੰਘ, ਡਾ. ਮਨਜੀਤ ਕੌਰ, ਡਾ. ਤਰਿੰਦਰ ਕੌਰ, ਵੱਖ ਵੱਖ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਇੰਟਰਨੈਸ਼ਨਲ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ ਦੇ ਵਿਦਿਆਰਥੀਆਂ, ਸੂਝਵਾਨ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

[ays_poll id=1]
सबसे ज्यादा पढ़ी गई

Horoscope

Weather

और पढ़ें