Amritsar : ਕੱਟੜਵਾਦੀ ਆਰ.ਐਸ.ਐਸ. ਮੁੱਖੀ ਭਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀ, ਹਾਸੋਹੀਣੀ ਗੱਲ : ਮਾਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਜਿਸ ਇੰਡੀਆਂ ਮੁਲਕ ਵਿਚ ਹਿੰਦੂ ਕੌਮ ਦੀ ਵੱਸੋ ਵੱਜੋ ਵੱਡੀ ਬਹੁਗਿਣਤੀ ਹੈ। ਇਨ੍ਹਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਿੰਦੂ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜੀਰ ਆਰ.ਐਸ.ਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ, ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ-ਵੱਡੇ ਮੁੱਖ ਜੱਜ ਹਿੰਦੂ ਹਨ, ਫ਼ੌਜ, ਪੈਰਾਮਿਲਟਰੀ ਫੋਰਸਾਂ, ਪੁਲਿਸ, ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ ਦੇ ਮੁੱਖੀ ਹਿੰਦੂ ਹਨ, ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋ ਚਾਹੁੰਣ ਤਰੋੜ ਮਰੋੜਕੇ ਹਿੰਦੂ ਹੁਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾ ਲਈ ਦੁਰਵਰਤੋ ਕਰਦੇ ਆ ਰਹ ਹਨ ਅਤੇ ਕਰ ਸਕਦੇ ਹਨ।

ਆਈ.ਏ.ਐਸ, ਆਈ.ਪੀ.ਐਸ ਅਫਸਰਸਾਹੀ ਵਿਚ ਬਹੁਗਿਣਤੀ ਹਿੰਦੂ ਅਫਸਰਾਂ ਦੀ ਹੈ। ਫਿਰ ਇਨ੍ਹਾਂ ਨੂੰ ਇੰਡੀਆ ਮੁਲਕ ਵਿਚ ਕੀ ਖ਼ਤਰਾ ਹੈ ਅਤੇ ਇਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ? ਇਹ ਤਾਂ ਕੇਵਲ ਤੇ ਕੇਵਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਧਰਮਾਂ, ਕਬੀਲਿਆ ਦੇ ਵਿਧਾਨਿਕ, ਸਮਾਜਿਕ, ਧਾਰਮਿਕ, ਇਖਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੁੱਚਲਣ ਹਿੱਤ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਹਿੱਤ ਅਜਿਹੀਆ ਬਿਆਨਬਾਜੀਆ ਕਰਕੇ ਆਪਣੇ ਹਿੰਦੂਤਵ ਰਾਸਟਰ ਨੂੰ ਹੋਰ ਤਾਕਤਵਰ ਬਣਾਉਣ ਅਤੇ ਜਿਨ੍ਹਾਂ ਕੌਮਾਂ, ਵਰਗਾਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਜ਼ਬਰ ਜੁਲਮ ਕਰਨ ਲਈ ਰਾਹ ਲੱਭ ਰਹੇ ਹਨ। ਜਿਸ ਨੂੰ ਕਦਾਚਿਤ ਨਾ ਤਾਂ ਕੌਮਾਂਤਰੀ ਪੱਧਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾ ਹੀ ਇੰਡੀਆ ਦਾ ਵਿਧਾਨ ਇਜਾਜਤ ਦਿੰਦਾ ਹੈ।”

Gambhir Car Associate Motion Ads Motion Ads

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਕੱਟੜਵਾਦੀ ਸੰਗਠਨ ਆਰ.ਐਸ.ਐਸ ਦੇ ਮੁੱਖੀ ਸ੍ਰੀ ਭਗਵਤ ਵੱਲੋ ਇਹ ਕਹਿਣਾ ਕਿ ਬਹੁਗਿਣਤੀ ਹਿੰਦੂ ਵਸੋ ਵਾਲੇ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਫੋਰਸਾਂ ਦੇ ਮਾਲਕ ਅਤੇ ਹਕੂਮਤ ਉਤੇ ਕਾਬਜ ਹਿੰਦੂ ਆਗੂਆਂ ਦੇ ਬਾਵਜੂਦ ਹਿੰਦੂ ਇੰਡੀਆ ਵਿਚ ਸੁਰੱਖਿਅਤ ਨਹੀ, ਇਹ ਤਾਂ ਬਿਲਕੁਲ ਗੈਰ ਦਲੀਲ ਅਤੇ ਹਾਸੋਹੀਣੀ ਗੱਲ ਕਰਾਰ ਦਿੰਦੇ ਹੋਏ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਹਿੰਦੂਤਵ ਹਕੂਮਤ ਕਰਨ ਵਾਲੇ ਅਤੇ ਕੱਟੜਵਾਦੀ ਹਿੰਦੂ ਜਮਾਤਾਂ ਬਿਨ੍ਹਾਂ ਵਜਹ ਹਿੰਦੂ ਸੁਰੱਖਿਅਤ ਨਾ ਹੋਣ ਦਾ ਰੌਲਾ ਪਾ ਰਹੀਆ ਹਨ। ਜਦੋਕਿ ਅਸੁਰੱਖਿਅਤ ਤਾਂ ਇਥੇ ਵਿਸੇਸ ਤੌਰ ਤੇ ਸਿੱਖ ਕੌਮ ਅਤੇ ਦੂਸਰੀਆ ਘੱਟ ਗਿਣਤੀ ਕੌਮਾਂ ਹਨ। ਜਿਨ੍ਹਾਂ ਨੂੰ ਹੁਕਮਰਾਨ ਇੰਡੀਆ ਵਿਚ ਵੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਨਿਸ਼ਾਨਾਂ ਬਣਾਕੇ ਆਪਣੀ ਏਜੰਸੀਆ ਰਾਹੀ ਮਾਰ ਰਹੇ ਹਨ ਅਤੇ ਉਨ੍ਹਾਂ ਵਿਚ ਦਹਿਸਤ ਪੈਦਾ ਕਰਨ ਦੀ ਅਸਫਲ ਕੋਸਿਸ ਕਰ ਰਹੇ ਹਨ। ਜਦੋਕਿ ਸਿੱਖ ਕੌਮ ਤਾਂ 2% ਹੁੰਦੇ ਹੋਏ ਵੀ ਹਰ ਖੇਤਰ ਵਿਚ ਮੋਹਰੀ ਹੋ ਕੇ ਕੇਵਲ ਭੂਮਿਕਾ ਹੀ ਨਹੀ ਨਿਭਾਅ ਰਹੀ ਬਲਕਿ ਆਪਣੇ ਗੁਰੂ ਸਾਹਿਬਾਨ ਦੀ ਮਨੁੱਖਤਾ ਪੱਖੀ ‘ਸਰਬੱਤ ਦੇ ਭਲੇ’ ਵਾਲੀ ਸੋਚ ਤੇ ਅਮਲ ਕਰਕੇ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਰੰਗ-ਨਸਲ, ਭੇਦ ਦੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲ ਵੀ ਕਰਦੀ ਆ ਰਹੀ ਹੈ ਅਤੇ ਹੁਣ ਵੀ ਯਤਨਸੀਲ ਹੈ । ਉਨ੍ਹਾਂ ਨੂੰ ਇਨ੍ਹਾਂ ਗੈਰ ਸਿਧਾਤਿਕ, ਗੈਰ ਇਨਸਾਨੀ, ਗੈਰ ਕਾਨੂੰਨੀ ਹਿੰਦੂਤਵ ਹੁਕਮਰਾਨਾਂ ਤੋ ਭਾਰੀ ਖਤਰਾ ਹੈ। ਜਿਸਦੀ ਮਿਸਾਲ ਇਹ ਹੈ ਕਿ ਇਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ। ਜਿਸਦੀ ਗਵਾਈ ਅਮਰੀਕਨ ਜੋ ਬਾਈਡਨ ਹਕੂਮਤ, ਕੈਨੇਡਾ ਦੀ ਜਸਟਿਨ ਟਰੂਡੋ ਅਤੇ ਫਾਈਵ ਆਈ ਮੁਲਕ ਵੀ ਕੌਮਾਂਤਰੀ ਪੱਧਰ ਤੇ ਕਰ ਰਹੇ ਹਨ ਅਤੇ ਇਨ੍ਹਾਂ ਮੁਲਕਾਂ ਨੇ ਸਿੱਖਾਂ ਨੂੰ ਅਮਰੀਕਾ, ਕੈਨੇਡਾ ਵਿਚ ਮਾਰਨ ਦੀ ਬਦੌਲਤ ਵਾਰੰਟ ਵੀ ਜਾਰੀ ਕੀਤੇ ਹੋਏ ਹਨ ਅਤੇ ਕੌਮਾਂਤਰੀ ਅਦਾਲਤਾਂ ਵਿਚ ਇਨ੍ਹਾਂ ਸਿੱਖਾਂ ਦੇ ਹੋਏ ਕਤਲਾਂ ਦੀ ਪੈਰਵੀ ਵੀ ਕਰ ਰਹੇ ਹਨ।

Read More : Punjab : ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਵਿਕਸਤ ਕੀਤੇ ਜਾਣਗੇ

अभी-अभी

Horoscope

Weather

और पढ़ें