Breaking News
Jamshedpur Big Dharmik Event : नगर कीर्तन में शामिल होने सोनारी गुरुद्वारा पहुंचे डीसी, संगत को बुलाई फतेह, देखें – Video Good News : जमशेदपुर को हार्ट-सेफ सिटी बनाने की पहल, सेक्रेड हार्ट कॉन्वेंट स्कूल में लगा एईडी Action by the Jamshedpur police administration: घाघीडीह मंडल कारा में आधी रात तक चली सघन तलाशी, स्टेशन रोड जाम को चीरते हुए निकला काफिला Uttar Pradesh Politics : आजम खान – आंसुओं में संघर्ष की कहानी और सियासत में वापसी की चुनौती Guru Nanak Jayanti in Jamshedpur : फूलों की बारिश से महकेगा नगर कीर्तन का रास्ता, पालकी साहिब के आगे होगी भव्य पुष्पवर्षा Jamshedpur : महासंघ चुनाव में सियासी उलटफेर, रवींद्र की जमीन खिसकी तो वीरेन्द्र का दबदबा कायम, परिवारवाद पर मचा संग्राम
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

America : ਆਰਐੱਸਐੱਸ ਦਾ ‘ਸਿਆਸੀ ਖੇਡ’, ਮੋਹਨ ਭਾਗਵਤ ਦੀ ਮੌਜੂਦਗੀ ਲੁਕਾ ਕੇ ਨਿਊਯਾਰਕ ਦੇ ਮੈਡੀਸਨ ਸਕੁਏਅਰ ਵਿਚ ਧਾਰਮਿਕ ਆਗੂਆਂ ਨੂੰ ਮੰਚ ’ਤੇ ਲਿਆਉਣ ਦੇ ਉਠਾਏ ਦੋਸ਼

SHARE:

90 ਅਮਰੀਕੀ ਸਿਆਸੀ ਆਗੂਆਂ ਵੱਲੋਂ ਆਰ.ਐੱਸ.ਐੱਸ. ਨਾਲ ਕਥਿਤ ਤੌਰ ’ਤੇ ਜੁੜੇ ਫੰਡ ਤੋਂ ਦੂਰੀ ਦਾ ਅਹਿਦ

ਮਨਪ੍ਰੀਤ ਸਿੰਘ ਖਾਲਸਾ।

ਵਿਸ਼ਵ ਏਕਤਾ ਅਤੇ ਅੰਤਰ-ਧਾਰਮਿਕ ਸਾਂਝ ਦੇ ਵੱਡੇ ਦਾਅਵਿਆਂ ਨਾਲ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਕਰਵਾਇਆ ਗਿਆ ‘ਯੂਨੀਵਰਸਲ ਵਨਨੈੱਸ ਸੈਲੀਬ੍ਰੇਸ਼ਨ’ ਹੁਣ ਖੁਦ ਪਾਰਦਰਸ਼ਤਾ ਅਤੇ ਭਰੋਸੇ ਦੇ ਕਟਹਿਰੇ ਵਿੱਚ ਖੜ੍ਹਾ ਹੈ। ਦੋਸ਼ ਲੱਗ ਰਹੇ ਹਨ ਕਿ ਸਮਾਗਮ ਦੇ ਪ੍ਰਬੰਧਕਾਂ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਮੌਜੂਦਗੀ ਅਤੇ ਸੰਘ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪਹਿਲਾਂ ਸਪੱਸ਼ਟ ਨਹੀਂ ਕੀਤੀਆਂ ਅਤੇ ਧਾਰਮਿਕ ਆਗੂਆਂ ਨੂੰ ‘ਅੰਤਰ-ਧਾਰਮਿਕ ਏਕਤਾ’ ਦੇ ਨਾਂ ’ਤੇ ਮੰਚ ਤੱਕ ਲਿਆਂਦਾ। ਜੇ ਇਹ ਦੋਸ਼ ਸਹੀ ਹਨ ਤਾਂ ਇਹ ਸਿਰਫ਼ ਇੱਕ ਆਮ ਪ੍ਰਬੰਧਕੀ ਗਲਤੀ ਨਹੀਂ, ਸਗੋਂ ਧਾਰਮਿਕ ਆਗੂਆਂ ਦੇ ਭਰੋਸੇ ਨਾਲ ਕੀਤਾ ਗਿਆ ਗੰਭੀਰ ਫਰੇਬ ਹੈ।

Gambhir Car Associate Motion Ads

ਰਿਵਰਸਾਈਡ ਚਰਚ ਦੀ ਮੰਤਰੀ ਐਡਰੀਅਨ ਥੌਰਨ ਅਤੇ ਮੁਸਲਿਮ ਆਗੂ ਸ਼ਮਸੀ ਅਲੀ ਵੱਲੋਂ ਬਾਅਦ ਵਿੱਚ ਆਪਣੀ ਸ਼ਮੂਲੀਅਤ ’ਤੇ ਰੋਸ ਜਤਾਉਣਾ ਵੀ ਇਸ ਵਿਵਾਦ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ। ਸਵਾਲ ਸਿੱਧਾ ਹੈ—ਜੇ ਭਾਗਵਤ ਦੀ ਮੌਜੂਦਗੀ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਜਾਂਦੀ ਤਾਂ ਕੀ ਇਹ ਧਾਰਮਿਕ ਆਗੂ ਉਸੇ ਤਰ੍ਹਾਂ ਸਮਾਗਮ ਵਿੱਚ ਸ਼ਾਮਲ ਹੁੰਦੇ? ‘ਯੋਗਾ ਇੰਟਰਨੈਸ਼ਨਲ ਯੂਐੱਸਏ’ ਅਤੇ ‘ਅਹੇਡ’ ਵਰਗੀਆਂ ਸੰਸਥਾਵਾਂ ਦੇ ਨਾਂ ਅੱਗੇ ਰੱਖ ਕੇ ਕਥਿਤ ਤੌਰ ’ਤੇ ਆਰ.ਐੱਸ.ਐੱਸ. ਦੀ ਵਿਚਾਰਧਾਰਕ ਪਿਛੋਕੜ ਨੂੰ ਓਹਲੇ ਵਿੱਚ ਰੱਖਣ ਦੇ ਦੋਸ਼ਾਂ ਨੇ ਪ੍ਰਬੰਧਕਾਂ ਦੀ ਨੀਅਤ ’ਤੇ ਹੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਏਕਤਾ ਦੇ ਮੰਚ ’ਤੇ ਜੇ ਪਹਿਚਾਣ ਹੀ ਲੁਕਾਈ ਜਾਵੇ ਤਾਂ ਫਿਰ ਉਸ ਏਕਤਾ ਦੀ ਨੈਤਿਕਤਾ ਕਿੱਥੇ ਰਹਿ ਜਾਂਦੀ ਹੈ? ਮਾਮਲਾ ਇੱਥੇ ਹੀ ਨਹੀਂ ਰੁਕਿਆ।

ਭਾਗਵਤ ਦੀ ਅਮਰੀਕਾ ਫੇਰੀ ਦੌਰਾਨ ‘ਹਿੰਦੂਜ਼ ਫਾਰ ਹਿਊਮਨ ਰਾਈਟਸ ਐਕਸ਼ਨ’ ਅਤੇ ‘ਸੈਕਰਡ ਐਕਟਸ’ ਵੱਲੋਂ ਕੀਤੇ ਦਾਅਵੇ ਅਨੁਸਾਰ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਧੜਿਆਂ ਨਾਲ ਸਬੰਧਤ ਕਰੀਬ 90 ਅਮਰੀਕੀ ਸਿਆਸੀ ਆਗੂਆਂ ਨੇ ਆਰ.ਐੱਸ.ਐੱਸ. ਅਤੇ ਇਸ ਨਾਲ ਕਥਿਤ ਤੌਰ ’ਤੇ ਜੁੜੇ ਸਰੋਤਾਂ ਤੋਂ ਸਿਆਸੀ ਦਾਨ ਨਾ ਲੈਣ ਦਾ ਅਹਿਦ ਲਿਆ ਹੈ। ਇਨ੍ਹਾਂ ਵੱਲੋਂ ਪਹਿਲਾਂ ਮਿਲੇ ਅਜਿਹੇ ਯੋਗਦਾਨ ਵਾਪਸ ਕਰਨ ਜਾਂ ਲੋਕਤੰਤਰ-ਪੱਖੀ ਸੰਸਥਾਵਾਂ ਨੂੰ ਦੇਣ ਦੀ ਵਚਨਬੱਧਤਾ ਜਤਾਏ ਜਾਣ ਦਾ ਵੀ ਦਾਅਵਾ ਹੈ। ਕਾਂਗਰਸਮੈਨ ਰੋ ਖੰਨਾ ਵੱਲੋਂ ਕਥਿਤ ਆਰ.ਐੱਸ.ਐੱਸ. ਸਬੰਧਾਂ ਵਾਲੇ ਇੱਕ ਅਰਬਪਤੀ ਤੋਂ ਮਿਲੇ 6,600 ਡਾਲਰ ਵਾਪਸ ਕਰਨ ਦਾ ਐਲਾਨ ਵੀ ਇਸੇ ਸੰਦਰਭ ਵਿੱਚ ਸਾਹਮਣੇ ਆਇਆ। ਇਸ ਤਰ੍ਹਾਂ ਇੱਕ ਪਾਸੇ ਨਿਊਯਾਰਕ ਵਿੱਚ ‘ਵਨਨੈੱਸ’ ਅਤੇ ਧਾਰਮਿਕ ਸਦਭਾਵਨਾ ਦਾ ਮੰਚ ਸਜਾਇਆ ਗਿਆ, ਜਦਕਿ ਦੂਜੇ ਪਾਸੇ ਅਮਰੀਕੀ ਸਿਆਸਤ ਵਿੱਚ ਆਰ.ਐੱਸ.ਐੱਸ. ਦੀ ਕਥਿਤ ਪਹੁੰਚ, ਫੰਡਿੰਗ ਅਤੇ ਪ੍ਰਭਾਵ ਨੂੰ ਲੈ ਕੇ ਵਿਰੋਧ ਤੇਜ਼ ਹੋ ਗਿਆ।

ਹੁਣ ਸਵਾਲ ਸਿਰਫ਼ ਇਹ ਨਹੀਂ ਕਿ ਸਮਾਗਮ ਵਿੱਚ ਕੌਣ ਆਇਆ ਸੀ; ਸਵਾਲ ਇਹ ਹੈ ਕਿ ਕੌਣ, ਕਿਸ ਮਕਸਦ ਨਾਲ ਅਤੇ ਕਿਹੜੀ ਜਾਣਕਾਰੀ ਲੁਕਾ ਕੇ ਉੱਥੇ ਲਿਆਂਦਾ ਗਿਆ? ਜੇ ਅੰਤਰ-ਧਾਰਮਿਕ ਮੰਚ ਦੀ ਵਰਤੋਂ ਕਿਸੇ ਖਾਸ ਵਿਚਾਰਧਾਰਾ ਦੀ ਸਵੀਕਾਰਤਾ ਵਧਾਉਣ ਲਈ ਕੀਤੀ ਗਈ, ਤਾਂ ਇਹ ਧਾਰਮਿਕ ਸਾਂਝ ਨਹੀਂ ਬਲਕਿ ਸਾਂਝ ਦੇ ਨਾਂ ’ਤੇ ਸਿਆਸੀ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖੀ ਜਾਵੇਗੀ। ਨਿਊਯਾਰਕ ਦਾ ਇਹ ਵਿਵਾਦ ਹੁਣ ਪ੍ਰਬੰਧਕਾਂ ਤੋਂ ਸਿਰਫ਼ ਸਫਾਈ ਨਹੀਂ, ਸਗੋਂ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰ ਰਿਹਾ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर